ਕਲਮ ਵੀ ਚਲਾਈ ਤੇ ਤੇਗ ਵੀ ਵਾਹੀ
ਕਈ ਵਾਰ ਕੁਝ ਇਤਿਹਾਸਕਾਰ ਸਤਿਗੁਰਾਂ ਦੇ ਪ੍ਰਸੰਗ ਵਿਚ ਰਾਣਾ ਪ੍ਰਤਾਪ, ਸ਼ਿਵਾ ਜੀ ਜਾਂ ਨਿਪੋਲੀਅਨ ਆਦਿ ਦਾ ਵੀ ਚਰਚਾ ਕਰ ਲੈਂਦੇ ਹਨ ਪਰ ਉਨ੍ਹਾਂ ਸਾ਼ਇਦ ਕਦੀ ਇਸ ਗੱਲ ਵਲ ਧਿਆਨ ਨਹੀਂ ਦਿਤਾ ਕਿ ਇਹ ਬੀਰ ਪੁਰਸ਼ ਅਧਿਆਤਮਕਤਾ ਤੇ ਕਾਵਿ-ਸ਼ਕਤੀ ਦੇ ਸੁਆਮੀ ਨਹੀਂ ਸਨ । ਗੁਰੂ ਸਾਹਿਬ ਦੀ ਇਹ ਖੂਬੀ ਸੀ ਕਿ ਉਨ੍ਹਾਂ ਮਨੁੱਖੀ ਜੀਵਨ ਦੇ ਵਿਕਾਸ ਲਈ ਹਰ ਖੇਤਰ ਵਿਚ ਭਰਪੂਰ ਘਾਲ ਘਾਲੀ । ਕਲਮ ਵੀ ਚਲਾਈ ਤੇ ਤੇਗ ਵੀ ਵਾਹੀ ।
-ਪ੍ਰ ਪਿਆਰਾ ਸਿੰਘ ਪਦਮ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ"